Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005377686
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 2 (Storage Devices)

ਪਾਠ - 2
ਸਟੋਰੇਜ ਡਿਵਾਇਸਿਜ਼

ਅਭਿਆਸ (Exercise)


5) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਮੁੱਖ ਮੈਮਰੀ ਅਤੇ ਸੈਕੰਡਰੀ ਮੈਮਰੀ ਵਿੱਚ ਅੰਤਰ ਦੱਸੋ।
  2. ਉੱਤਰ:- ਮੁੱਖ ਮੈਮੀ ਅਤੇ ਸੈਕੰਡਰੀ ਮੈਮਰੀ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    ਮੁੱਖ ਮੈਮਰੀਸੈਕੰਡਰੀ ਮੈਮਰੀ
    1. ਮੁੱਖ ਮੈਮਰੀ ਜਾਂ ਪ੍ਰਾਇਮਰੀ ਮੈਮਰੀ ਪ੍ਰੋਸੈਸਰ ਨਾਲ ਸਿੱਧੇ ਤੌਰ ਤੇ ਜੁੜੀ ਹੁੰਦੀ ਹੈ। 1. ਸੈਕੰਡਰੀ ਮੈਮਰੀ ਪ੍ਰੋਸੈਸਰ ਨਾਲ ਸਿੱਧੇ ਤੌਰ ਤੇ ਨਹੀਂ ਜੁੜੀ ਹੁੰਦੀ।
    2. ਇਸ ਦੀ ਗਤੀ ਤੇਜ਼ ਹੁੰਦੀ ਹੈ। 2. ਮੁੱਖ ਮੈਮਰੀ ਦੇ ਮੁਕਾਬਲੇ ਇਸਦੀ ਗਤੀ ਧੀਮੀ ਹੁੰਦੀ ਹੈ।
    3. ਇਸ ਦੀ ਕੀਮਤ ਜ਼ਿਆਦਾ ਹੁੰਦੀ ਹੈ। 3. ਇਸ ਦੀ ਕੀਮਤ ਮੁੱਖ ਮੈਮਰੀ ਦੇ ਮੁਕਾਬਲੇ ਘੱਟ ਹੁੰਦੀ ਹੈ।
    4. ਇਸ ਦੀ ਸਟੋਰ ਕਰਨ ਦੀ ਸਮਰੱਥਾ ਸੈਕੰਡਰੀ ਮੈਮਰੀ ਦੇ ਮੁਕਾਬਲੇ ਘੱਟ ਹੁੰਦੀ ਹੈ। 4. ਇਸ ਦੀ ਸਟੋਰ ਕਰਨ ਦੀ ਸਮਰੱਥਾ ਮੁੱਖ ਮੈਮਰੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ।
    5. ਰੈਮ ਅਤੇ ਰੋਮ ਇਸ ਦੀਆ ਕਿਸਮਾਂ ਹਨ। ਰੈਮ ਅਸਥਾਈ ਅਤੇ ਰੋਮ ਸਥਾਈ ਮੈਮਰੀ ਹੈ। 5. ਹਾਰਡ ਡਿਸਕ, ਫਲੌਪੀ ਡਿਸਕ, ਸੀ.ਡੀ., ਡੀ.ਵੀ.ਡੀ., ਮੈਮਰੀ ਕਾਰਡ, ਪੈੱਨ ਡਰਾਈਵ ਆਦਿ ਇਸ ਦੀਆਂ ਕਿਸਮਾਂ ਹਨ। ਇਹ ਸਥਾਈ ਮੈਮਰੀ ਹੁੰਦੀ ਹੈ।
  3. CDR (ਰੀਡ ਓਨਲੀ ਸੀ.ਡੀ.) ਅਤੇ CD-RW (ਰੀਡ ਐਂਡ ਰਾਈਟ ਸੀ.ਡੀ.) ਵਿੱਚ ਅੰਤਰ ਸਪਸ਼ਟ ਕਰੋ।
  4. ਉੱਤਰ:- CDR (ਰੀਡ ਓਨਲੀ ਸੀ.ਡੀ.) ਅਤੇ CD-RW (ਰੀਡ ਐਂਡ ਰਾਈਟ ਸੀ.ਡੀ.) ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    CDR (ਰੀਡ ਓਨਲੀ ਸੀ.ਡੀ.)CD-RW (ਰੀਡ ਐਂਡ ਰਾਈਟ ਸੀ.ਡੀ.)
    1. ਰੀਡ ਓਨਲੀ ਸੀ.ਡੀ. ਵਿੱਚ ਸਿਰਫ ਇੱਕ ਬਾਰ ਹੀ ਲਿਖਿਆ ਜਾ ਸਕਦਾ ਹੈ। ਪਰ ਇਸ ਨੂੰ ਪੜ੍ਹਿਆ ਬਾਰ-ਬਾਰ ਜਾ ਸਕਦਾ ਹੈ।1. ਰੀਡ ਐਂਡ ਰਾਈਟ ਸੀ.ਡੀ. ਵਿੱਚ ਬਾਰ-ਬਾਰ ਲਿਖਿਆ ਅਤੇ ਪੜ੍ਹਿਆ ਜਾ ਸਕਦਾ ਹੈ।
    2. ਇਸ ਵਿੱਚ ਭਰੇ ਹੋਏ ਡਾਟੇ ਨੂੰ ਮਿਟਾਇਆ ਨਹੀਂ ਜਾ ਸਕਦਾ। 2. ਇਸ ਵਿੱਚ ਭਰੇ ਹੋਏ ਡਾਟੇ ਨੂੰ ਬਾਰ-ਬਾਰ ਮਿਟਾਇਆ ਜਾ ਸਕਦਾ।
    3. ਇਸ ਦੀ ਕੀਮਤ ਘੱਟ ਹੁੰਦੀ ਹੈ। 3. ਇਸ ਦੀ ਕੀਮਤ ਰੀਡ ਓਨਲੀ ਸੀ.ਡੀ. ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ।
  5. ਹਾਰਡ ਡਿਸਕ ਉੱਤੇ ਇੱਕ ਨੋਟ ਲਿਖੋ।
  6. ਉੱਤਰ:- ਹਾਰਡ ਡਿਸਕ ਇੱਕ ਸੈਕੰਡਰੀ ਸਟੋਰੇਜ ਡਿਵਾਈਸ ਹੈ ਜੋ ਵੱਡੀ ਮਾਤਰਾ ਵਿੱਚ ਡਾਟੇ ਨੂੰ ਸਟੋਰ ਕਰ ਸਕਦੀ ਹੈ। ਅੱਜ-ਕਲ੍ਹ ਇਹ ਦੋ ਤਰ੍ਹਾਂ ਦੀ ਉਪਲੱਬਧ ਹੁੰਦੀ ਹੈ: -
    1. ਅੰਦਰੂਨੀ ਹਾਰਡ ਡਿਸਕ (Internal Hard Disk Drive) - ਇਹ ਕੰਪਿਊਟਰ ਦੇ ਅੰਦਰ ਪੱਕੇ ਤੌਰ ਤੇ ਲਗਾਈ ਜਾਂਦੀ ਹੈ ਅਤੇ ਬਾਹਰੀ ਹਾਰਡ ਡਿਸਕ ਦੇ ਮੁਕਾਬਲੇ ਸਸਤੀ ਅਤੇ ਤੇਜ਼ ਹੁੰਦੀ ਹੈ।
    2. ਚਿੱਤਰ:- ਅੰਦਰੂਨੀ ਹਾਰਡ ਡਿਸਕ
    3. ਬਾਹਰੀ ਹਾਰਡ ਡਿਸਕ (External Hard Disk Drive) - ਇਸ ਨੂੰ ਕੰਪਿਊਟਰ ਨਾਲ ਬਾਹਰੋਂ ਹੀ ਲਗਾਇਆ ਜਾਂਦਾ ਹੈ। ਇਸ ਲਈ ਯੂ.ਐੱਸ.ਵੀ. (USB) ਪੋਰਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੀ ਕੀਮਤ ਜ਼ਿਆਦਾ ਪਰ ਸਪੀਡ ਘੱਟ ਹੁੰਦੀ ਹੈ। ਇਹ ਡਾਟੇ ਨੂੰ ਵੱਡੀ ਮਾਤਰਾ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲਿਜਾ ਸਕਦੀ ਹੈ।
    4. ਚਿੱਤਰ:- ਬਾਹਰੀ ਹਾਰਡ ਡਿਸਕ
    ਹਾਰਡ ਡਿਸਕ ਦੀ ਸਟੋਰੇਜ ਸਮਰੱਥਾ ਫਲੌਪੀ, ਸੀ.ਡੀ. ਜਾਂ ਡੀ.ਵੀ.ਡੀ. ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਅੱਜ-ਕਲ੍ਹ 500 ਗੀਗਾ ਬਾਈਟ ਅਤੇ 1 ਟੈਰਾ ਬਾਈਟ (1024 ਗੀਗਾ ਬਾਈਟ) ਤੱਕ ਦੀਆਂ ਹਾਰਡ ਡਿਸਕਾਂ ਦੀ ਵਰਤੋਂ ਆਮ ਹੋ ਰਹੀ ਹੈ।
  7. ਸੀ.ਡੀ. ਦੀ ਵਰਤੋਂ ਸਮੇਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
  8. ਉੱਤਰ:- ਸੀ.ਡੀ. ਦੀ ਵਰਤੋਂ ਸਮੇਂ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:-
    1. ਸੀ.ਡੀ. ਨੂੰ ਹਮੇਸ਼ਾ ਸਾਫ, ਖੁਸ਼ਕ ਅਤੇ ਠੰਡੇ ਥਾਂ ਤੇ ਰੱਖੋ। ਇਸ ਨੂੰ ਧੁੱਪੇ ਜਾਂ ਗਰਮ ਥਾਂ ਤੇ ਨਾ ਰੱਖੋ
    2. ਸੀ.ਡੀ. ਨੰ ਹਮੇਸ਼ਾ ਕਵਰ ਵਿੱਚ ਰੱਖੋ।
    3. ਸੀ.ਡੀ. ਦੇ ਚਮਕਦਾਰ ਹਿੱਸੇ ਨੂੰ ਨਾ ਛੁਹੋ।
    4. ਸੀ.ਡੀ. ਨੂੰ ਹਮੇਸ਼ਾ ਬਾਹਰਲੇ ਸਿਰੇ ਜਾਂ ਵਿਚਕਾਰਲੇ ਛੇਕ ਤੋਂ ਪਕੜੋ।
    5. ਸੀ.ਡੀ. ਦੇ ਪਿਛਲੇ ਪਾਸੇ ਨੋਕੀਲੇ ਪੈੱਨ ਨਾਲ ਨਾ ਲਿਖੋ।
    6. ਸੀ.ਡੀ. ਨੂੰ ਮਰੋੜੋ ਨਾ।
    7. ਸੀ.ਡੀ. ਨੂੰ ਮੁਲਾਇਮ ਕੱਪੜੇ ਜਾਂ ਪਾਣੀ ਨਾਲ ਧੋ ਕੇ ਸਾਫ ਕਰ ਸਕਦੇ ਹੋ।
  9. ਫਲੌਪੀ ਡਿਸਕ ਉੱਤੇ ਨੋਟ ਲਿਖੋ।
  10. ਉੱਤਰ:- ਫਲੌਪੀ ਡਿਸਕ - ਇਹ ਇੱਕ ਸੈਕੰਡਰੀ ਮੈਮਰੀ ਹੈ ਜਿਸ ਦੀ ਵਰਤੋਂ ਡਾਟੇ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੇ ਲਿਜਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਇੱਕ ਗੋਲਾਕਾਰ ਪਲਾਸਟਿਕ ਦੀ ਪਲੇਟ ਹੁੰਦੀ ਹੈ ਜਿਸ ਦੇ ਦੋਵਾਂ ਪਾਸਿਆ ਤੇ ਚੁੰਬਕੀ ਤੱਤ ਲੱਗਿਆ ਹੁੰਦਾ ਹੈ ਅਤੇ ਇਸ ਉੱਪਰ ਜੈਕਿਟ ਰੂਪੀ ਕਵਰ ਚੜ੍ਹਿਆ ਹੁੰਦਾ ਹੈ। ਫਲੌਪੀ ਦਾ ਆਕਾਰ 3.5 ਇੰਚ ਜਾਂ 5.25 ਇੰਚ ਹੁੰਦਾ ਹੈ। ਪਰ ਅੱਜ ਕਲ੍ਹ 3.5 ਇੰਚ ਵਾਲੀ ਫਲੌਪੀ ਵਰਤੀ ਜਾਂਦੀ ਹੈ ਅਤੇ ਇਸ ਦੀ ਸਟੋਰੇਜ ਸਮਰੱਥਾ 1.44 ਮੈਗਾ ਬਾਈਟ ਹੁੰਦੀ ਹੈ।
    ਚਿੱਤਰ:- 3.5 ਇੰਚ ਅਤੇ 5.25 ਇੰਚ ਵਾਲੀ ਫਲੌਪੀ ਡਿਸਕ

SmartStudies.in © 2012-2023